ਸਕੂਲ ਗਲਤ ਅਲਾਰਮਾਂ ਨੂੰ ਘੱਟ ਕਰ
ਸਕਦੇ ਹਨ
ਕੀ ਤੁਸੀ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ?
ਤੁਹਾਡੇ ਅਲਾਰਮ ਸਿਸਟਮ ਦਾ ਨਿਰੀਖਣ ਪਿਛਲੀ ਵਾਰ ਕਦੋਂ ਹੋਇਆ ਸੀ?
ਸਾਰੇ ਕਰਮਚਾਰੀਆਂ ਨਾਲ
ਤੁਹਾਡੀ ਆਖਰੀ ਅਲਾਰਮ ਸਿਸਟਮ ਦੀ ਸਿਖਲਾਈ ਦੀ ਮੀਟਿੰਗ ਕਦੋਂ ਹੋਈ ਸੀ?
ਕੀ ਤੁਹਾਡੇ ਕੋਈ ਵੀ ਅਧਿਆਪਕ/ਪ੍ਰਸ਼ਾਸਕ ਕੰਮਕਾਜੀ ਘੰਟਿਆਂ ਤੋਂ ਬਾਅਦ ਜਾਂ ਸ਼ਨੀ ਐਤਵਾਰ ਨੂੰ ਵੀ ਕੰਮ ਕਰਦੇ ਹਨ?
ਕੀ ਉਨ੍ਹਾਂ ਨੂੰ ਪਤਾ ਹੈ ਕਿ ਅਲਾਰਮ ਸਿਸਟਮ ਨੂੰ ਸਹੀ ਤਰ੍ਹਾਂ ਕਿਵੇਂ ਸੰਚਾਲਿਤ ਕਰਨਾ ਹੈ?
ਕੀ ਸਕੂਲ ਦੀ ਸਹੂਲਤ ਦੀ ਵਰਤੋਂ ਬਾਹਰੀ ਸਮੂਹਾਂ ਦੁਆਰਾ ਸ਼ਾਮ ਅਤੇ ਸ਼ਨੀ ਐਤਵਾਰ ਨੂੰ ਕੀਤੀ ਜਾਂਦੀ ਹੈ।
ਸ਼ਾਮ ਅਤੇ/ਜਾਂ ਸ਼ਨੀ ਐਤਵਾਰ ਨੂੰ ਵਰਤੋਂ ਲਈ ਜ਼ਿੰਮੇਵਾਰ ਪਾਰਟੀਆਂ ਦੀ ਪਛਾਣ ਕਰੋ .
ਇਹ ਯਕੀਨੀ ਬਣਾਓ ਕਿ ਸਾਰੇ ਲੋਕ ਇਮਾਰਤ ਤੋਂ ਬਾਹਰ ਨਿਕਲ ਗਏ ਹਨ
ਪੂਰੀ ਸਹੂਲਤ ਨੂੰ ਸੁਰੱਖਿਅਤ ਅਤੇ ਲਾਕ ਕਰੋ।
ਸੁਰੱਖਿਆ ਪ੍ਰਣਾਲੀ ਨੂੰ ਠੀਕ ਤਰ੍ਹਾਂ ਵਿਵਸਥਿਤ ਕਰੋ।
ਅਲਾਰਮ ਦੇ ਪ੍ਰੇਸ਼ਣ ਨੂੰ ਰੱਦ ਕਰਨ ਲਈ ਢੁਕਵੇਂ ਕੋਡਾਂ ਸਮੇਤ ਅਲਾਰਮ ਸਿਸਟਮ ਦੇ ਸਹੀ ਸੰਚਾਲਨ ਲਈ ਜ਼ਿੰਮੇਵਾਰ ਪਾਰਟੀ ਨੂੰ ਚੰਗੀ ਤਰ੍ਹਾਂ ਸਿਖਲਾਈ ਦਿਓ।
ਸ਼ਾਮ ਜਾਂ ਸ਼ਨੀ ਐਤਵਾਰ ਨੂੰ ਤੁਹਾਡੇ ਖੇਡਾਂ ਦੇ ਖੇਤਰ ਨੂੰ ਵਰਤਣ ਵਾਲੀਆਂ ਖੇਡਾਂ ਦੀਆਂ ਟੀਮਾਂ ਪਾਣੀ ਅਤੇ/ਜਾਂ
ਬਾਥਰੂਮ ਬ੍ਰੇਕਸ ਲਈ ਤੁਹਾਡੀ ਸਹੂਲਤ ਵਿੱਚ ਪਹੁੰਚ ਬਣਾ ਸਕਦੀਆਂ ਹਨ। ਜੇਕਰ ਤੁਹਾਡੇ ਦਰਵਾਜੇ ਖੁਲ੍ਹੇ ਹਨ ਤਾਂ ਬੱਚੇ ਦਾਖਲ ਹੋ
ਜਾਣਗੇ ਜਦੋਂ ਤੱਕ ਤੁਸੀਂ ਅਵੈਧ ਦਾਖਲੇ ਲਈ
ਵਾਰੰਟ ਸੁੰਹ ਲੈਣ ਦੇ ਲਈ ਤਿਆਰ ਨਹੀਂ ਹੁੰਦੇ ਹੋ,
ਤਦੋਂ ਤੱਕ ਇਸ ਨੂੰ ਇੱਕ ਗਲਤ ਅਲਾਰਮ ਮੰਨਿਆ ਜਾਵੇਗਾ! ਅਲਾਰਮ ਸਿਸਟਮ ਨੂੰ ਚਾਲੂ ਕਰਨ ਤੋਂ ਪਹਿਲਾਂ ਸਾਰੇ ਦਰਵਾਜਿਆਂ ਅਤੇ ਖਿੜਕੀਆਂ ਨੂੰ ਸੁੱਰਖਿਅਤ ਅਤੇ ਲਾਕ ਕਰੋ।
ਜਨਤਕ ਸੁੱਰਖਿਆ ਸਰੋਤ ਸੀਮਤ ਹਨ ਅਤੇ ਇਨ੍ਹਾਂ ਨੂੰ ਕਦੇ ਵੀ ਬਰਬਾਦ ਨਹੀਂ ਕਰਨਾ ਚਾਹੀਦਾ ਹੈ। ਅਲਾਰਮ ਰਿਪੋਰਟਾਂ ਦੀ ਜਾਂਚ ਕਰਨ ਵਿੱਚ ਹਜ਼ਾਰਾਂ ਗਸ਼ਤੀ ਘੰਟੇ ਖਰਚੇ ਜਾਂਦੇ ਹਨ ਜੋ ਬਾਅਦ ਵਿੱਚ “ਗਲਤ ਅਲਾਰਮ” ਸਾਬਤ ਹੁੰਦੀਆਂ ਹਨ।
ਇਹ ਬਿਲਕੁਲ ਜ਼ਰੂਰੀ ਹੈ ਕਿ ਜਦੋਂ ਅਲਾਰਮ ਸਕ੍ਰਿਯ ਹੋਵੇ ਤਾਂ ਸਕੂਲ ਦੀ ਸਾਈਟ ਤੇ ਇੱਕ ਸੁਣਨਯੋਗ ਅਲਾਰਮ ਵੱਜੇ
ਤਾਂ ਜੋ ਅਲਾਰਮ ਉਪਯੋਗਕਰਤਾ ਜਾਣ ਸਕਣ ਕਿ ਅਲਾਰਮ
ਕਦੋਂ ਸਕ੍ਰਿਯ ਹੋਇਆ ਅਤੇ ਇਸਦੇ
ਗਲਤ ਪ੍ਰੇਸ਼ਣ ਤੋਂ ਬਚਣ ਦੇ ਲਈ ਕਦਮ ਚੁੱਕ ਸਕਣ।
ਕੈਲਗਰੀ ਪੂਲੀਸ ਸਰਵਿਸ
ਧਿਆਨ ਦਿਓ ਅਲਾਰਮ ਬਾਈਲਾਜ਼ ਯੂਨਿਟ #609
5111 - 47 ਸਟ੍ਰੀਟ ਐਨਈ
ਕੈਲਗਰੀ, ਏਬੀ, ਟੀ3ਜੇ 3ਆਰ2
ਫੋਨ: 780-421-3410
ਸਕੂਲਾਂ ਦੇ ਲਈ ਗਲਤ ਅਲਾਰਮ ਦੀ ਰੋਕਥਾਮ
ਗਲਤ ਅਲਾਰਮ ਸਿਸਟਮ ਦੇ ਉਪਯੋਗਕਰਤਾ ਦਾ ਖਰਚਾ ਵਧਾਉਂਦੇ ਹਨ$$$
ਗਲਤ ਅਲਾਰਮ ਕੀਮਤੀ ਜਨਤਕ ਸੁਰੱਖਿਆ ਸਰੋਤਾਂ ਨੂੰ ਬਰਬਾਦ ਕਰਦੇ ਹਨ
ਗਲਤ ਅਲਾਰਮਾਂ ਦੇ ਕਾਰਨ ਤੁਹਾਨੂੰ ਪ੍ਰਤੀਕਿਰਿਆ ਮਿਲਣ ਵਿੱਚ ਦੇਰੀ ਹੋ ਸਕਦੀ ਹੈ ਜਦੋਂ ਤੁਹਾਨੂੰ ਅਸਲ ਵਿੱਚ ਇਸ ਦੀ ਜ਼ਰੂਰਤ ਹੁੰਦੀ ਹੈ
ਗਲਤ ਅਲਾਰਮ ਕੀ ਹੈ?
ਇੱਕ ਗਲਤ ਅਲਾਰਮ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਅਲਾਰਮ ਦੀ ਅਧਿਸੂਚਨਾ ਹੈ ਜਦੋਂ ਜਵਾਬ ਦੇਣ ਵਾਲੀ ਅਥਾਰਟੀ ਨੂੰ ਆਪਰਾਧਕ ਜੁਰਮ ਜਾਂ ਕੋਸ਼ਿਸ਼ ਕੀਤੇ ਗਏ ਆਪਰਾਧਕ ਜੁਰਮ ਦਾ ਕੋਈ ਸਬੂਤ ਨਹੀਂ ਮਿਲਦਾ ਹੈ।
ਗਲਤ ਅਲਾਰਮ...
ਅਧਿਕਾਰੀਆਂ ਅਤੇ ਫ਼ਾਇਰਫ਼ਾਈਟਰਜ਼ ਨੂੰ ਅਸਲ ਐਮਰਜੈਂਸੀ ਹਾਲਾਤਾਂ ਤੋਂ ਦੂਰ ਕਰ ਦਿੰਦੇ ਹਨ। ਇਹ ਸ਼ਰਮਨਾਕ ਸਥਿਤੀ ਜਨਤਕ ਸੁਰੱਖਿਆ ਸੰਸਾਧਨਾਂ ਨੂੰ ਬਿਨਾਂ ਮਤਲਬ ਭਟਕਾ ਕੇ ਪ੍ਰਤੀਕਿਰਿਆ ਦੇਣ ਵਾਲੇ ਅਧਿਕਾਰੀਆਂ ਅਤੇ ਪੂਰੇ ਭਾਈਚਾਰੇ ਨੂੰ ਖਤਰੇ ਵਿੱਚ ਪਾਉਂਦੀ ਹੈ।
ਭਾਈਚਾਰੇ ਨੂੰ ਅਪਰਾਧ ਅਤੇ ਅੱਗ ਲੱਗਣ ਦੀਆਂ ਅਸਲ ਘਟਨਾਵਾਂ ਪ੍ਰਤੀ ਅਸੰਵੇਦਨਸ਼ੀਲ ਬਣਾਉਂਦੇ ਹਨ ਅਤੇ ਬੰਦ ਹੋਣ ਤੇ ਤੁਹਾਡੇ ਅਲਾਰਮ ਨੂੰ ਅਣਦੇਖਾ ਕਰਨ ਦੇ ਲਈ ਪੜੋਸੀਆਂ ਨੂੰ ਪ੍ਰੇਰਿਤ ਕਰ ਸਕਦਾ ਹੈ।
ਤੁਹਾਡੀ ਸੁਰੱਖਿਆ ਪ੍ਰਣਾਲੀ ਨੂੰ ਘੱਟ ਭਰੋਸੇਮੰਦ ਅਤੇ ਭਰੋਸੇਯੋਗ ਬਣਾ ਸਕਦਾ ਹੈ।
ਤੁਹਾਡੀ ਸੰਪੱਤੀ ਨੂੰ ਚੋਰੀ ਜਾਂ ਅੱਗ ਦੇ ਪ੍ਰਤੀ ਉਜਾਗਰ ਕਰਦੇ ਹੋਏ, ਤੁਹਾਨੂੰ ਆਪਣੇ ਸਿਸਟਮ ਨੂੰ ਸਕ੍ਰਿਯ ਕਰਨ ਦੇ ਲਈ ਝਿਜਕ ਬਣਾ ਸਕਦੇ ਹਨ।
ਨਾਗਰਿਕਾਂ ਦਾ ਸਮੇਂ, ਅਤੇ ਪੈਸਾ ਖਰਚ ਹੁੰਦਾ ਹੈ ਅਤੇ ਵਿਅਕਤੀਗਤ ਸੁਰੱਖਿਆ ਖਤਰੇ ਵਿੱਚ ਪੈਂਦੀ ਹੈ ਕਿਉਂਕਿ ਕਈ ਅਦਾਲਤਾਂ ਜ਼ਿਆਦਾ ਵਾਰ ਗਲਤ ਅਲਾਰਮ ਵੱਜਣ ਦੇ ਲਈ ਮਹਿੰਗਾ ਜੁਰਮਾਨਾ ਲਗਾਉਂਦੀਆਂ ਹਨ।
ਸਰਬੋਤਮ ਅਭਿਆਸ
ਸਕੂਲ ਸੁਰੱਖਿਆ ਨਿਦੇਸ਼ਕ ਨੂੰ ਸ਼ਾਮਲ ਕਰੋ ਅਤੇ ਉਸ ਨੂੰ ਗਲਤ ਅਲਾਰਮ ਦੀ ਹਰ ਪ੍ਰਤੀਕਿਰਿਆ ਬਾਰੇ ਸੂਚਿਤ ਕਰੋ।
ਸੁਣਨਯੋਗ ਅਲਾਰਮ ਸਥਾਪਤ ਕਰੋ ਤਾਂ ਜੋ ਘੁਸਪੈਠੀਏ ਨੂੰ ਪਤਾ ਚਲ ਸਕੇ ਕਿ ਉਨ੍ਹਾਂ ਦਾ ਪਤਾ ਲਗਾ ਲਿਆ ਗਿਆ ਹੈ।
ਦੋਹਰੀ ਸੇੰਸਰ ਸਕ੍ਰਿਯਤਾ ਤੇ ਪ੍ਰੇਸ਼ਣ ਗਲਤ ਅਲਾਰਮ ਦੀਆਂ ਘਟਨਾਵਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।
ਸਿਸਟਮ ਦੇ ਉਪਯੋਗਕਰਤਾਵਾਂ ਦੀ ਪਛਾਣ ਕਰਨ ਵਾਲਾ ਇੱਕ ਵੇਰਵੇਵਾਰ ਕਾਰਜਕ੍ਰਮ ਲਾਗੂ ਕਰੋ। ਇਮਾਰਤ ਵਿੱਚ
ਵੰਡੀਆਂ ਜਾਣ ਵਾਲੀਆਂ ਚਾਬੀਆਂ ਦੀ ਮਾਤਰਾ ਨੂੰ ਸੀਮਤ ਕਰ ਕੇ ਇਸ ਗੱਲ ਤੇ ਸਖ਼ਤ ਨਿਯੰਤਰਣ ਬਣਾਈ ਰੱਖੋ ਕਿ ਇਮਾਰਤ ਤੱਕ ਕਿਸ ਦੀ ਪਹੁੰਚ ਹੋਵੇ।
ਉਪਯੋਗਕਰਤਾਵਾਂ ਨੂੰ ਉਦੋਂ ਤੱਕ ਚਾਬੀ ਨਾ ਦਿਓ, ਜਦੋਂ ਤੱਕ ਕਿ ਉਨ੍ਹਾਂ ਨੂੰ ਸਿਸਟਮ ਦੀ ਉਚਿਤ ਵਰਤੋਂ ਦੇ ਬਾਰੇ ਸਿਖਲਾਈ ਨਾ ਦੇ ਦਿੱਤੀ ਜਾਵੇ।
ਸਾਲਾਨਾ ਅਨੁਸੂਚੀ
ਸਿਸਟਮ ਦਾ ਨਿਰੀਖਣ।
ਸਮੇਂ-ਸਮੇਂ ਤੇ ਉਪਯੋਗਕਰਤਾ ਸਿਖਲਾਈ ਦੀ ਵਿਵਸਥਾ ਕਰਨਾ। ਸਭ ਤੋਂ ਚੰਗਾ ਸਮੇਂ
ਸਕੂਲ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਅਤੇ
ਹਰੇਕ ਬ੍ਰੇਕ ਤੋਂ ਵਾਪਸ ਆਉਣ ਤੋਂ ਬਾਅਦ ਦਾ ਹੈ।
ਜਦੋਂ ਕਈ ਘੰਟਿਆਂ ਤੋਂ ਬਾਅਦ ਪਹੁੰਚ ਦੀ ਜ਼ਰੂਰਤ ਹੋਵੇ ਤਾਂ ਸਕ੍ਰਿਯ ਖੇਤਰਾਂ ਨੂੰ ਬੰਦ ਕਰ ਦਿਓ।
ਸੁਰੱਖਿਆ ਦੇ ਹਰੇਕ ਖੇਤਰ ਦੇ ਲਈ ਚਾਲੂ ਕਰਨ ਅਤੇ ਬੰਦ ਕਰਨ ਦੇ ਸਮੇਂ ਨੂੰ ਨਿਰਧਾਰਤ ਕਰਨ ਅਤੇ ਉਨ੍ਹਾਂ ਦੀ ਨਿਗਰਾਨੀ ਕੰਪਨੀ ਨੂੰ ਅਨੁਸੂਚੀ ਬਾਰੇ ਸੂਚਿਤ ਕਰਨ ਲਈ ਸਾਈਟ ਦੇ ਪ੍ਰਿੰਸੀਪਲ ਨੂੰ ਕਰਮਚਾਰੀਆਂ ਅਤੇ ਬਾਹਰੀ ਉਪਯੋਗਕਰਤਾਵਾਂ ਦੇ ਨਾਲ ਕੰਮ ਕਰਨ ਦਿਓ।
ਇਸ ਗੱਲ ਦਾ ਭਰੋਸਾ ਦਿਓ ਕਿ ਸਿਸਟਮ ਨੂੰ ਵੱਖ-ਵੱਖ ਖੇਤਰਾਂ ਤੋਂ ਕਿਪੈਡ(ਸ) ਤੱਕ ਪਹੁੰਚ ਦੀ ਇਜਾਜ਼ਤ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਬੇਨਤੀ ਕਰੋ ਕਿ ਤੁਹਾਡੀ ਨਿਗਰਾਨੀ
ਕੰਪਨੀ ਵੱਧੀ ਹੋਈਆਂ ਕਾਲ ਤਸਦੀਕਾਂ (ਈਸੀਵੀ) ਦੀ ਵਰਤੋਂ ਕਰੇ, ਜਿਸਦਾ ਮਤਲਬ ਹੈ ਕਿ ਜੇਕਰ ਉਨ੍ਹਾਂ ਨੂੰ ਅਲਾਰਮ ਸਾਈਟ ਤੇ ਕੋਈ ਜਵਾਬ ਪ੍ਰਾਪਤ ਨਹੀਂ ਹੁੰਦਾ, ਤਾਂ ਉਹ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਪ੍ਰੇਸ਼ਣ ਦੀ ਬੇਨਤੀ ਕਰਨ ਤੋਂ ਪਹਿਲਾਂ ਇੱਕ ਜ਼ਿੰਮੇਵਾਰ ਪਾਰਟੀ ਜਾਂ ਅਧਿਕਾਰਤ ਉਪਯੋਗਕਰਤਾ ਦੇ ਸੈਲ ਫੋਨ ਤੇ ਕਾਲ ਕਰੇ।
ਖਿੜਕੀਆਂ ਦੀ ਪਹੁੰਚ ਦੇ ਨੇੜੇ ਕੋਈ ਵੀ ਕੀਮਤੀ ਚੀਜ਼ ਨਹੀਂ ਰੱਖੀ ਜਾਣੀ ਚਾਹੀਦੀ ਹੈ। ਮਹਿੰਗੇ ਕੰਪਿਉਟਰਾਂ ਅਤੇ ਇਲੇਕਟ੍ਰਾਨਿਕ ਉਪਕਰਣਾਂ ਦੇ ਰੱਖੇ ਜਾਣ ਦੇ ਸਥਾਨ ਦਾ ਫੈਸਲਾ ਕਰਨ ਵਿੱਚ ਸਾਵਧਾਨੀ ਵਰਤੋ।
ਸਿਸਟਮ ਉਪਯੋਗਕਰਤਾਵਾਂ ਨੂੰ ਗਲਤ ਅਲਾਰਮ ਦੀ ਰੋਕਥਾਮ ਦੇ ਬਾਰੇ ਠੀਕ ਤਰੀਕੇ ਨਾਲ ਨਿਰਦੇਸ਼ ਦਿਓ।
ਅਲਾਰਮ ਸਕ੍ਰਿਯਤਾ ਦੀ ਰਿਪੋਰਟ ਦੀ ਰੋਜ਼ਾਨਾ ਦੇ ਆਧਾਰ ਤੇ ਸਮੀਖਿਆ ਕਰੋ।
ਹਰੇਕ ਸਿਸਟਮ ਉਪਯੋਗਕਰਤਾ ਦੇ ਲਈ ਵੱਖ-ਵੱਖ ਚਾਲੂ ਕਰਨ/ਬੰਦ ਕਰਨ ਦੇ ਕੋਡ ਨਿਰਧਾਰਤ ਕਰੋ।