ਕੈਲਗਰੀ

ਵਪਾਰਕ ਸਥਾਪਨਾਵਾਂ ਲਈ ਗਲਤ ਅਲਾਰਮ ਦੀ ਰੋਕਥਾਮ



ਭਾਵੇਂ ਇੱਕ ਵੱਡਾ ਨਿਗਮ ਹੋਵੇ ਜਾਂ ਇੱਕ ਛੋਟੇ ਪਰਿਵਾਰ ਦੇ ਮਲਕੀਅਤ ਵਾਲੇ ਕਾਰੋਬਾਰ ਹੋਣ, ਵਪਾਰਕ ਸਥਾਪਨਾਵਾਂ ਉਨ੍ਹਾਂ ਵਿਲੱਖਣ ਹਾਲਾਤਾਂ ਨੂੰ ਸਾਂਝਾ ਕਰਨ ਜੋ ਅਕਸਰ ਪੂਰੀ ਗਲਤ ਅਲਾਰਮ ਸਮੱਸਿਆ ਵਿੱਚ ਯੋਗਦਾਨ ਪਾਉਂਦੀਆਂ ਹਨ। ਇਨ੍ਹਾਂ ਹਾਲਾਤਾਂ ਵਿੱਚ ਆਮ ਲੋਕਾਂ ਦੀ ਨਿਰੰਤਰ ਜਨਤਕ ਪਹੁੰਚ, ਹੋਰ ਕਿਰਾਏਦਾਰਾਂ ਦੀ ਕਿਸੇ ਇਮਾਰਤ ਨੂੰ ਸਾਂਝਾ ਕਰਨਾ, ਮਾਲ ਅਤੇ ਸੇਵਾ ਪ੍ਰਦਾਤਾਵਾਂ ਦੁਆਤਾ ਬਾਰ-ਬਾਰ ਆਉਣਾ ਜਾਣਾ, ਖੋਲਣ ਅਤੇ ਬੰਦ ਕਰਨ ਦੀ ਪ੍ਰਕਿਰਿਆ, ਰੱਖ-ਰਖਾਓ ਸੇਵਾਵਾਂ, ਅਤੇ ਪੰਛੀ ਅਤੇ ਪਸ਼ੂਆਂ ਦੀ ਘੁਸਪੈਠ ਸ਼ਾਮਲ ਹਨ।

ਵਾਧੂ ਵਾਰ ਗਲਤ ਅਲਾਰਮ ਵੱਜਣ ਕਾਰਨ ਕਈ ਕਾਰੋਬਾਰਾਂ ਤੇ ਉਨ੍ਹਾਂ ਦੀ ਸਥਾਨਕ ਸਰਕਾਰ ਦੁਆਰਾ ਜੁਰਮਾਨਾ ਲਗਾਇਆ ਜਾਂਦਾ ਹੈ। ਜੇਕਰ ਸਮੱਸਿਆ ਨੂੰ ਨਜਰਅੰਦਾਜ਼ ਕੀਤਾ ਜਾਂਦਾ ਹੈ, ਤਾਂ ਓਹ ਜੁਰਮਾਨੇ ਜਲਦੀ ਲੱਗਦੇ ਰਹਿ ਸਕਦੇ ਹਨ ਅਤੇ ਓਹ ਕਾਰੋਬਾਰ ਤੇ ਬੋਝ ਬਣ ਸਕਦੇ ਹਨ।

ਗਲਤ ਅਲਾਰਮ ਕਮਿਉਨਿਟੀ ਦੇ ਸਰੋਤਾਂ ਤੇ ਇੱਕ ਬੋਝ ਹਨ ਅਤੇ ਇਹ ਸਾਰਿਆਂ ਨੂੰ ਪ੍ਰਭਾਵਤ ਕਰਦੇ ਹਨ। ਗਲਤ ਅਲਾਰਮ ਵੱਜਣ ਦੇ ਜੁਰਮਾਨੇ ਤੋਂ ਬਚਿਆ ਜਾ ਸਕਦਾ ਹੈ, ਅਤੇ ਵਪਾਰਕ ਮਾਹੌਲ ਵਿੱਚ ਗਲਤ ਅਲਾਰਮ ਦੇ ਵੱਜਣ ਨੂੰ ਘੱਟਾਉਣ ਜਾਂ ਖਤਮ ਕਰਨ ਲਈ ਹੇਠਾਂ ਦੱਸੇ ਕਦਮ ਚੁੱਕੇ ਜਾ ਸਕਦੇ ਹਨ।

ਗਲਤ ਅਲਾਰਮ ਨੂੰ ਰੋਕਣ ਲਈ ਸੁਝਾਅ

ਸਥਾਪਨਾਵਾਂ ਨੂੰ ਖੋਲਣ ਅਤੇ ਬੰਦ ਕਰਨ ਤੇ ਗਲਤ ਅਲਾਰਮ ਵੱਜਣ ਦਾ ਨੰਬਰ ਇੱਕ ਕਾਰਨ ਕਰਮਚਾਰੀ ਦੀ ਗਲਤੀ ਹੈ। ਅਲਾਰਮ ਸਿਸਟਮ ਦੇ ਉਚਿਤ ਸੰਚਾਲਨ ਵਿੱਚ ਨਵੇਂ ਸਿਸਟਮ ਦੇ ਉਪਯੋਗਕਰਤਾਵਾਂ ਨੂੰ ਪੂਰੀ ਤਰ੍ਹਾਂ ਨਾਲ ਸਿਖਲਾਈ ਦੇਵੋ, ਅਤੇ ਸਾਰੇ ਕਰਮਚਾਰੀਆਂ ਦੇ ਲਈ ਮਹੀਨਾਵਾਰ ਰਿਫ੍ਰੈਸ਼ਰ ਸੈਸ਼ਨ ਆਯੋਜਿਤ ਕਰੋ। ਅਲਾਰਮ ਕੰਪਨੀ ਦੇ ਨਾਲ ਅਲਾਰਮ ਦੇ ਅਚਾਨਕ ਸਕ੍ਰਿਯ ਹੋ ਜਾਣ ਤੇ ਉਸਨੂੰ ਤੁਰੰਤ ਰੱਦ ਕਰਨ ਦੀਆਂ ਹਿਦਾਇਤਾਂ ਨੂੰ ਸ਼ਾਮਲ ਕਰਨਾ ਯਕੀਨੀ ਬਣਾਓ।

ਜੇਕਰ ਸਥਾਪਨਾਵਾਂ ਨੂੰ ਖੋਲਣ ਅਤੇ ਬੰਦ ਕਰਨ ਦੇ ਦੌਰਾਨ ਅਲਾਰਮ ਵੱਜਣ ਦੀ ਸਮੱਸਿਆ ਬਣੀ ਰਹਿੰਦੀ ਹੈ, ਤਾਂ ਇਹ ਪਤਾ ਲਗਾਉਣ ਦੇ ਲਈ ਅਲਾਰਮ ਕੰਪਨੀ ਨਾਲ ਸੰਪਰਕ ਕਰੋ ਕਿ ਕੀ ਮੂਲ ਸਥਾਪਨਾ ਦੇ ਦੌਰਾਨ ਲਗਾਏ ਗਏ ਸਿਗਨਲ ਸਕ੍ਰਿਯ ਹੋਣ ਦੇ ਸਮਾਂ ਤੁਹਾਡੀ ਜ਼ਰੂਰਤਾਂ ਦੇ ਅਨੁਕੂਲ ਹਨ ਜਾਂ ਨਹੀਂ, ਜਾਂ ਓਨ੍ਹਾਂ ਨੂੰ ਸਮਾਯੋਜਿਤ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਤਸਦੀਕ ਕਰੋ ਕਿ ਅਲਾਰਮ ਕੰਪਨੀ ਕੋਲ ਫਾਇਲ ਤੇ ਕਾਰੋਬਾਰ ਦੇ ਖੁੱਲਣ ਅਤੇ ਬੰਦ ਹੋਣ ਦਾ ਸਹੀ ਸਮਾਂ ਦਰਜ ਹੈ।

ਰੱਖਰਖਾਓ ਕਰਮਚਾਰੀਆਂ ਸਮੇਤ, ਬਦਲਾਵਾਂ ਦੇ ਸਾਰੇ ਅਧਿਕਾਰਤ ਉਪਯੋਗਕਰਤਾਵਾਂ ਨੂੰ ਸੂਚਨਾ ਦਿੱਤੇ ਬਿਨਾਂ ਪਾਸਕੋਡ ਅਤੇ/ਜਾਂ ਆਰਮਿੰਗ ਕੋਡ ਨਾ ਬਦਲੋ। ਜੇਕਰ ਪਾਸ ਕੋਡ ਨੂੰ ਛੇਤੀ ਬਦਲਣਾ ਜਰੂਰੀ ਹੋ ਜਾਂਦਾ ਹੈ, ਤਾਂ ਅਲਾਰਮ ਕੰਪਨੀ ਨੂੰ ਜਲਦੀ ਤੋਂ ਜਲਦੀ ਬਦਲਾਵਾਂ ਦੀ ਸੂਚਨਾ ਦੇਣਾ ਯਕੀਨੀ ਬਣਾਓ।

ਇਹ ਯਕੀਨੀ ਬਣਾਓ ਕਿ ਸਿਸਟਮ ਨੂੰ ਚਾਲੂ ਕਰਨ ਤੋਂ ਪਹਿਲਾਂ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਅਤੇ ਸੁਰਖਿਅਤ ਹਨ। ਓਨ੍ਹਾਂ ਚੀਜ਼ਾਂ ਦਾ ਪਤਾ ਲਗਾਓ ਜੋ ਤੁਹਾਡੇ ਮੋਸ਼ਨ ਡਿਟੈਕਟਰ ਦੀ “ਦਿੱਖ” ਵਿੱਚ ਹਿਲ-ਜੁਲ ਸਕਦੀਆਂ ਹਨ, ਜਿਵੇਂ ਕਿ ਵਿਗਿਆਪਨ ਦੇ ਬੈਨਰ ਜਾਂ ਗੁਬਾਰੇ, ਅਤੇ ਜਰੂਰਤ ਅਨੁਸਾਰ ਓਨ੍ਹਾਂ ਦਾ ਸਥਾਨ ਬਦਲੋ।

ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਸਿਸਟਮ ਨੂੰ ਲਗਾ ਜਾਂ ਅਪਗ੍ਰੇਡ ਕਰ ਰਹੇ ਹੋ, ਤਾਂ ਉਪਰੀ ਦਰਵਾਜ਼ੇ, ਨਿਕਾਸੀ ਪੱਖੇ ਅਤੇ ਛੱਤ ਦੇ ਝਰੋਖੇ ਵਾਲੇ ਉਚਾਈ ਵਾਲੇ ਸਥਾਨਾਂ ਵਿੱਚ ਮੋਸ਼ਨ ਡਿਟੈਕਟਰ ਦੇ ਸਥਾਨ ਤੇ ਖਾਸ ਧਿਆਨ ਦਵੋ, ਕਿਉਂਕਿ ਓਹ ਪੰਛੀਆਂ ਅਤੇ ਹੋਰ ਜੰਗਲੀ ਜੀਵਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਦੇ ਸਕਦੇ ਹਨ। ਇਸ ਤੋਂ ਇਲਾਵਾ, ਮਹੀਨਾਵਾਰ ਕੀੜੇ ਰੋਕਥਾਮ ਸੇਵਾਵਾਂ ਦੀ ਵਰਤੋਂ ਕਰਨ ਨਾਲ ਕੀੜੇ ਅਤੇ ਜਾਨਵਰਾਂ ਨੂੰ ਖਤਮ ਕਰਨ ਅਤੇ ਗਲਤ ਅਲਾਰਮ ਵੱਜਣ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਇਹ ਯਕੀਨੀ ਬਣਾਓ ਕਿ ਫ਼ਰਸ਼ ਤੇ ਲੱਗੇ ਸੰਪਰਕਾਂ ਦੀ ਵਰਤੋਂ ਓਵਰਹੈਡ ਜਾਂ ਰੋਲਅਪ ਕਿਸਮ ਦੇ ਦਰਵਾਜਿਆਂ ਤੇ ਨਹੀਂ ਕੀਤੀ ਜਾ ਰਹੀ ਹੈ। ਇਸ ਦੀ ਬਜਾਏ ਦਰਵਾਜੇ ਦੇ ਦੋਨੋਂ ਪਾਸੇ ਟ੍ਰੈਕ ਮਾਉਂਟੇਡ ਵੱਡੀ ਵਿੱਥ ਦੇ ਸੰਪਰਕਾਂ ਦੀ ਵਰਤੋਂ ਕਰੋ। ਅਲਾਰਮ ਚਾਲੂ ਹੋਣ ਤੋਂ ਪਹਿਲਾਂ ਦੋਵੇਂ ਸੰਪਰਕਾਂ ਨੂੰ ਸਕ੍ਰਿਯ ਕਰਨਾ ਜਰੂਰੀ ਹੈ।

ਜੇਕਰ ਤੁਸੀਂ ਬੀਮ ਸਿਸਟਮ ਸਥਾਪਤ ਕਰ ਰਹੇ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਇਸ ਵਿੱਚ ਸ਼ਾਮਲ ਰੱਖਰਖਾਓ ਦੀਆਂ ਜਰੂਰਤਾਂ ਅਤੇ ਇਸ ਨੂੰ ਕੰਮ ਕਰਨ ਦੀ ਚੰਗੀ ਹਾਲਤ ਵਿੱਚ ਬਣਾਈ ਰੱਖਣ ਦੇ ਲਈ ਜਰੂਰੀ ਰੱਖਰਖਾਓ ਦੀ ਬਾਰੰਬਾਰਤਾ ਨੂੰ ਸਮਝਦੇ ਹੋ। ਅਲਾਰਮ ਦੀ ਸਥਾਪਨਾ ਕਰਨ ਵੇਲੇ ਇਸ ਨੂੰ ਪੂਰੀ ਤਰ੍ਹਾਂ ਨਾਲ ਸਮਝਾਉਣ ਲਈ ਕਹੋ ਕਿ ਸਿਸਟਮ ਕਿਵੇਂ ਕੰਮ ਕਰਦਾ ਹੈ, ਅਤੇ ਕਿਹੜੇ ਵਾਤਾਵਰਣ ਸਬੰਧੀ ਮੁੱਦਿਆਂ ਦੇ ਲਈ ਹੋਰ ਸੋਧ ਕਰਨ ਦੀ ਜਰੂਰਤ ਹੋ ਸਕਦੀ ਹੈ।

ਜੇਕਰ ਤੁਹਾਡੇ ਕਾਰੋਬਾਰ ਨੂੰ ਹੋਲਡ-ਅੱਪ ਸੁਰੱਖਿਆ ਦੀ ਜ਼ਰੂਰਤ ਹੈ, ਤਾਂ ਇਹ ਯਕੀਨੀ ਬਣਾਓ ਕਿ ਸਾਰੀਆਂ ਨੂੰ ਇਸ ਉਪਕਰਣ ਦੀ ਉਚਿਤ ਵਰਤੋਂ ਅਤੇ ਗਲਤ ਹੋਲਡ-ਅੱਪ ਜਾਂ ਡਰ ਸਕ੍ਰਿਯਤਾ ਨੂੰ ਰੱਦ ਕਰਨ ਦੇ ਲਈ ਸਿਖਲਾਈ ਦਿੱਤੀ ਗਈ ਹੈ। ਸਾਰੇ ਲਗਾਏ ਗਏ ਅਲਾਰਮ ਉਪਕਰਣਾਂ ਤੇ ਮਹੀਨਾਵਾਰ ਸਿਖਲਾਈ ਅਤੇ ਰਿਫਰੇਸ਼ਰ ਸੇਸ਼ਨਾਂ ਦਾ ਆਯੋਜਨ ਕਰੋ, ਅਤੇ ਅਸਲ ਡਕੈਤੀ ਦੇ ਮਾਮਲੇ ਵਿੱਚ ਕੰਪਨੀ ਦੀ ਪ੍ਰਕਿਰਿਆਵਾਂ ਅਨੁਸਾਰ ਸਿਖਲਾਈ ਸ਼ਾਮਲ ਕਰੋ।

ਸਿਸਟਮ ਦੀ ਨਿਯਮਿਤ ਰੂਪ ਵਿੱਚ ਸਰਵਿਸ ਅਤੇ ਰੱਖ-ਰਖਾਓ ਕਰੋ ਅਤੇ ਹਰ ਸਾਲ ਬੈਟਰੀ ਨੂੰ ਬਦਲੋ। ਜੇਕਰ ਸਿਸਟਮ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ ਤਾਂ ਇਸ ਨੂੰ ਠੀਕ ਕਰਵਾਉਣ ਲਈ ਜਿੰਨ੍ਹੀ ਜਲਦੀ ਹੋ ਸਕੇ ਅਲਾਰਮ ਕੰਪਨੀ ਨਾਲ ਸੰਪਰਕ ਕਰੋ।

ਜੇਕਰ ਸਿਸਟਮ ਪੁਰਾਣਾ ਹੈ ਜਾਂ ਸਮਾਂ ਲੰਘ ਚੁੱਕਾ ਹੈ, ਤਾਂ ਇਸ ਨੂੰ ਇੱਕ ਨਵੇਂ ਸਿਸਟਮ ਨਾਲ ਬਦਲ ਦਿਓ ਜੋ ਗਲਤ ਅਲਾਰਮ ਦੀ ਰੋਕਥਾਮ ਲਈ ਐਸਆਈਏ (ਸਿਕਓਰਿਟੀ ਇੰਡਸਟ੍ਰੀ ਐਸੋਸਿਏਸ਼ਨ) ਜਾਂ ਯੂਐਲ ਦੇ ਮਿਆਰਾਂ ਦੇ ਅਨੁਕੂਲ ਹੋਵੇ। ਇਹ ਪਤਾ ਲਗਾਉਣ ਲਈ ਆਪਣੇ ਬੀਮਾ ਏਜੰਟ ਨਾਲ ਸੰਪਰਕ ਕਰੋ ਕਿ ਕੀ ਨਵੇਂ ਉਪਕਰਣ ਵਿੱਚ ਅਪਗ੍ਰੇਡਿੰਗ ਦੇ ਨਾਲ ਤੁਹਾਡੀ ਸਾਲਾਨਾ ਪਾਲਿਸੀ ਵਿੱਚ ਕੋਈ ਛੋਟ ਮਿਲੇਗੀ ਜਾਂ ਨਹੀਂ।

ਜੇਕਰ ਤੁਹਾਡੇ ਕੋਈ ਸਵਾਲ ਹਨ ਤਾਂ ਵਾਧੂ ਜਾਣਕਾਰੀ ਚਾਹੁੰਦੇ ਹਾਂ ਤਾਂ ਕਿਰਪਾ ਕਰਕੇ 780-421-3410 ਤੇ ਅਲਾਰਮ ਉਪਨਿਯਮ ਪ੍ਰਸ਼ਾਸਕ ਨੂੰ ਕਾਲ ਕਰੇ।