ਖਰਾਬ ਮੌਸਮ ਅਤੇ ਗਲਤ ਅਲਾਰਮ

ਇੱਕ ਗਲਤ ਅਲਾਰਮ ਕੀ ਹੈ?

ਅਲਾਰਮ ਸਿਸਟਮ ਸਿਗਨਲ ਜਾਂ ਸੰਦੇਸ਼ ਨੂੰ ਸਰਗਰਮ ਕਰਨਾ ਜੋ ਐਡਮਿੰਟਨ ਪੁਲਿਸ ਵਿਭਾਗ ਦੁਆਰਾ ਸੂਚਨਾ ਅਤੇ/ਜਾਂ ਜਵਾਬ ਪ੍ਰਾਪਤ ਕਰਦਾ ਹੈ ਜਦੋਂ ਕਿਸੇ ਅਪਰਾਧ ਜਾਂ ਹੋਰ ਗਤੀਵਿਧੀ ਦਾ ਕੋਈ ਸਬੂਤ ਨਹੀਂ ਹੁੰਦਾ ਜੋ ਤੁਰੰਤ ਪੁਲਿਸ ਸਹਾਇਤਾ ਲਈ ਕਾਲ ਦੀ ਵਾਰੰਟੀ ਦਿੰਦਾ ਹੈ।

ਇਸ ਵਿੱਚ ਇੱਕ ਮਾਨੀਟਰ ਜਾਂ ਸਥਾਨਕ ਅਲਾਰਮ ਸਿਸਟਮ ਤੋਂ ਪ੍ਰਾਪਤ ਇੱਕ ਅਲਾਰਮ ਤੋਂ ਸੂਚਨਾ ਪ੍ਰਾਪਤ ਹੋਣ ਤੋਂ ਪਹਿਲਾਂ ਜਿਸਦੀ ਨਿਗਰਾਨੀ ਨਹੀਂ ਕੀਤੀ ਜਾਂਦੀ ਹੈ ਕਿਸੇ ਪੁਲਿਸ ਅਧਿਕਾਰੀ ਦੁਆਤਾ ਖੋਜਿਆ ਗਿਆ ਅਲਾਰਮ ਸ਼ਾਮਲ ਹੋ ਸਕਦਾ ਹੈ

ਕੀ ਖਰਾਬ ਮੌਸਮ ਗਲਤ ਅਲਾਰਮ ਦਾ ਕਾਰਨ ਬਣਦਾ ਹੈ?

ਜਿਵੇਂ-ਜਿਵੇਂ ਅਸੀਂ ਗਰਮੀ ਦੇ ਮੌਸਾਮ ਵਿੱਚ ਅੱਗੇ ਵੱਲ ਵਧਦੇ ਹਾਂ, ਓਵੇਂ-ਓਵੇਂ ਗਰਜ ਦੇ ਨਾਲ ਬਾਰਿਸ਼, ਬਿਜਲੀ ਕੜਕਣ, ਅਤੇ ਸੰਭਾਵੀ ਰੂਪ ਵਿੱਚ ਬਿਜਲੀ ਗੁਲ ਹੋ ਜਾਣ ਦੀਆਂ ਘਟਨਾਵਾਂ ਆਮਤੌਰ ਤੇ ਵਾਪਰ ਸਕਦੀਆਂ ਹਨ।

ਉਚਿਤ ਰੂਪ ਨਾਲ ਡਿਜ਼ਾਈਨ, ਸਥਾਪਤ ਅਤੇ ਰੱਖਰਖਾਓ ਕੀਤੇ ਗਏ ਅਲਾਰਮ ਸਿਸਟਮ ਬਿਜਲੀ ਗੁਲ ਹੋ ਜਾਣ ਜਾਂ ਬਿਜਲੀ ਵਿੱਚ ਰੁਕਾਵਟ ਦੇ ਕਾਰਨ ਗਲਤ ਅਲਾਰਮ ਗਤੀਵਿਧੀਆਂ (ਜਾਂ ਜੁਰਮਾਨੇ) ਨੂੰ ਵਾਪਰਨ ਨਹੀਂ ਦੇਣਗੇ। ਬਿਜਲੀ ਡਿੱਗਣ ਦੇ ਕਾਰਨ ਗਲਤ ਅਲਾਰਮ ਵੱਜਨ ਦੀ ਸੰਭਾਵਨਾ ਨੂੰ ਅਲਾਰਮ ਸਿਸਟਮਾਂ ਦੀ ਉਚਿਤ ਗ੍ਰਾਉਂਡਿੰਗ

ਅਤੇ ਬਿਜਲੀ ਅਤੇ ਫੋਨ ਲਾਈਨ ਸਰਜ ਸਪ੍ਰੇਸਰ ਦੀ ਵਰਤੋਂ

ਦੇ ਰਾਹੀਂ ਨਿਯੰਤਰਿਤ ਕੀਤਾ ਜਾ ਸਕਦਾ ਹੈ।

ਹਾਲਾਂਕਿ, ਇੱਕ ਬਿਜਲੀ ਡਿੱਗਣ ਦੀ ਇੱਕ ਵਿਨਾਸ਼ਕਾਰੀ ਘਟਨਾ ਦੇ ਮਾਮਲੇ ਵਿੱਚਂ, ਸਿਸਟਮ ਖਰਾਬ ਹੋ ਸਕਦਾ ਹੈ ਜਾਂ ਉਸਨੂੰ ਨੁਕਸਾਨ ਹੋ ਸਕਦਾ ਹੈ

ਖਰਾਬ ਮੌਸਮ ਦੌਰਾਨ ਵੱਜਣ ਵਾਲੇ ਮਹਿੰਗੇ ਗਲਤ ਅਲਾਰਮਾਂ ਤੋਂ ਬਚੋ; ਆਪਣੇ ਅਲਾਰਮ ਡੀਲਰ ਨਾਲ ਸੰਪਰਕ ਕਰੋ ਅਤੇ ਇਨ੍ਹਾਂ ਆਸਾਨ ਕਦਮਾਂ ਦਾ ਪਾਲਣ ਕਰੋ:

▪ ਮੁਰੰਮਤ ਢੀਲੀ ਫਿਟਿੰਗ ਦਰਵਾਜ਼ੇ ਅਤੇ ਖਿੜਕੀਆਂ।

▪ ਯਕੀਨੀ ਬਣਾਓ ਕਿ ਸਾਰੇ ਅਲਾਰਮ ਸੰਪਰਕ ਮਜ਼ਬੂਤੀ ਨਾਲ ਸਥਾਨ ਤੇ ਲੱਗੇ ਹਨ।

▪ ਅਲਾਰਮ ਸਿਸਟਮ ਅਤੇ ਫੋਨ ਲਾਈਨ ਦੋਨਾਂ ਤੇ ਸਰਜ ਪ੍ਰੋਟੈਕਟਰ/ਸਪ੍ਰੇਸਰਸ ਦੀ ਵਰਤੋਂ ਕਰੋ

ਜੋ ਨਿਗਰਾਨੀ ਕੇਂਦਰ ਨੂੰ ਅਲਾਰਮ ਸਿਸਟਮ ਭੇਜਦੇ ਹਨ।

▪ ਇਸ ਯਕੀਨੀ ਬਣਾਓ ਕਿ ਤੁਹਾਡਾ ਅਲਾਰਮ ਸਿਸਟਮ ਸਹੀ ਢੰਗ ਨਾਲ ਗ੍ਰਾਉਂਡੇਡ ਹੈ।

▪ ਇਹ ਯਕੀਨੀ ਬਣਾਓ ਕਿ ਬੈਟਰੀ ਬੈਕ-ਅਪ ਸੁਰੱਖਿਆ ਚੰਗੀ ਤਰ੍ਹਾਂ ਕੰਮ ਕਰਨ ਦੀ ਹਾਲਤ ਵਿੱਚ ਹੈ, ਪੂਰੀ ਤਰ੍ਹਾਂ ਨਾਲ ਚਾਰਜ ਹੈ,

ਅਤੇ ਇਸ ਵਿੱਚ ਹੋਏ ਚਾਰਜ ਨੂੰ ਘੱਟ ਤੋਂ ਘੱਟ ਚਾਰ ਘੰਟੇ ਬਣਾਈ ਰੱਖੇਗੀ।

▪ ਆਪਣੇ ਸਿਸਟਮ ਦੀ ਮਹੀਨਾਵਾਰ ਜਾਂਚ ਕਰੋ। ਆਪਣੇ ਸਿਸਟਮ ਦੀ ਜਾਂਚ ਕਰਨ ਤੋਂ ਪਹਿਲਾਂ ਹਮੇਸ਼ਾਂ ਆਪਣੀ ਅਲਾਰਮ ਕੰਪਨੀ ਨਾਲ ਸੰਪਰਕ ਕਰੋ।

▪ ਅਲਾਰਮ ਸਾਈਟ ਤੇ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਸਿਸਟਮ ਦੇ ਸਹੀ ਸੰਚਾਲਨ ਬਾਰੇ ਸਿੱਖਿਤ ਕਰੋ।


ਜੇਕਰ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਅਲਾਰਮ ਉਪਨਿਯਮ ਪ੍ਰਸ਼ਾਸਕ ਨੂੰ 780-421-3410 ਤੇ ਕਾਲ ਕਰੋ।