ਮੁੱਖੀ ਮਾਇਕਲ ਚਿਟਵੂਡ
ਅਪਾਰਟਮੈਂਟ ਇਮਾਰਤਾਂ ਵਿੱਚ ਗਲਤ ਅਲਾਰਮ ਦੀ ਰੋਕਥਾਮ
ਅਲਾਰਮ ਉਪਯੋਗਕਰਤਾਵਾਂ ਦੇ ਲਈ ਸੂਚਨਾ
ਉੱਨਤ ਤਕਨੀਕ ਦੁਆਰਾ ਵਧੀਆਂ ਹੋਈਆਂ ਸੁਰੱਖਿਆ ਪ੍ਰਣਾਲੀਆਂ ਪ੍ਰਦਾਨ ਕਰਨ ਦੇ ਨਾਲ ਅੱਜਕਲ ਅਪਾਰਟਮੈਂਟ ਵਿੱਚ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਆਪਣੀ ਰਿਹਾਇਸ਼ ਅਤੇ ਨਿਜੀ ਸੰਪੱਤੀ ਦੀ ਚੋਰੀ ਹੋਣ ਦੇ ਖਿਲਾਫ ਰੱਖਿਆ ਕਰ ਰਹੇ ਹਨ। ਕਈ ਅਪਾਰਟਮੈਂਟ ਇਮਾਰਤ ਉਪਕਰਣ ਪ੍ਰਦਾਨ ਕਰਦੇ ਹਨ, ਅਤੇ ਕਿਰਾਏਦਾਰ ਆਪਣੇ-ਆਪ ਦੇ ਖਰਚ ਤੇ ਨਿਗਰਾਨੀ ਸੇਵਾ ਨੂੰ ਸਕ੍ਰਿਯ ਕਰ ਸਕਦਾ ਹੈ।
ਆਪਣੇ ਅਪਾਰਟਮੈਂਟ ਵਿੱਚ ਅਲਾਰਮ ਸਿਸਟਮ ਦੀ ਵਰਤੋਂ ਕਰਨਾ ਸਮਝਦਾਰੀ ਭਰਿਆ ਕਦਮ ਹੈ, ਅਤੇ ਅਸੀਂ ਤੁਹਾਨੂੰ ਅਜਿਹਾ ਕਰਨ ਦੇ ਲਈ ਉਤਸ਼ਾਹਤ ਕਰਦੇ ਹਾਂ। ਪਰ ਤੁਹਾਨੂੰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿਸਟਮ ਨੂੰ ਕੰਮ ਕਰਨ ਦੀ ਚੰਗੇ ਹਾਲਤ ਵਿੱਚ ਬਣਾਈ ਰੱਖਣਾ ਅਤੇ ਗਲਤ ਅਲਾਰਮ ਨੂੰ ਰੋਕਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ।
ਹੇਠਾਂ ਲਿਖੇ ਕਦਮ ਚੁੱਕਣ ਦੇ ਗਲਤ ਅਲਾਰਮ ਵੱਜਣ ਦੀ ਘਟਨਾਵਾਂ ਨੂੰ ਘੱਟ ਕਰਨ ਜਾਂ ਖਤਮ ਕਰਨ ਵਿੱਚ ਮਦਦ ਮਿਲ ਸਕਦੀ ਹੈ:
ਇਹ ਯਕੀਨੀ ਬਣਾਉਣ ਲਈ ਆਪਣੀ ਅਲਾਰਮ ਕੰਪਨੀ ਦੇ ਨਾਲ ਮਹੀਨਾਵਾਰ ਆਪਣੇ ਸਿਸਟਮ ਦੀ ਜਾਂਚ ਕਰੋ ਕਿ ਕੀ ਇਹ ਢੁਕਵੇਂ ਢੰਗ ਨਾਲ ਕੰਮ ਕਰ ਰਿਹਾ ਹੈ। ਇਸ ਗੱਲ ਨੂੰ ਯਕੀਨੀ ਬਣਾਓ ਕਿ ਅਲਾਰਮ ਕੰਪਨੀ ਜਾਂਚ ਮਿਆਦ ਦੇ ਦੌਰਾਨ ਗਲਤ ਅਲਾਰਮ ਦੀ ਪ੍ਰਤੀਕਿਰਿਆ ਵਿੱਚ ਪ੍ਰੇਸ਼ਣ ਨਹੀਂ ਭੇਜਦੀ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਅਲਾਰਮ ਸਿਸਟਮ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ, ਤਾਂ ਪ੍ਰਬੰਧਨ ਕੰਪਨੀ ਜਾਂ ਅਲਾਰਮ ਕੰਪਨੀ ਨੂੰ ਇਸਦੀ ਸਰਵਿਸ ਤੁਰੰਤ ਕਰਨ ਲਈ ਕਹੋ। ਬੈਟਰੀਆਂ ਦਾ ਘੱਟ ਚਾਰਜ ਤੇ ਹੋਣਾ, ਗੜਬੜ ਵਾਲੇ ਸਿਗਨਲ ਅਤੇ ਦੋਸ਼ਪੂਰਨ ਸੰਪਰਕ ਸਿਸਟਮ ਦੇ ਕੰਮ ਵਿੱਚ ਰੁਕਾਵਟ ਪਾ ਸਕਦੇ ਹਨ।
ਜਦੋਂ ਤੁਸੀਂ ਕਿਸੇ ਅਪਾਰਟਮੈਂਟ ਵਿੱਚ ਕਿਸੇ ਮੌਜੂਦਾ ਅਲਾਰਮ ਸਿਸਟਮ ਦੇ ਨਾਲ ਬਦਲੀ ਹੁੰਦੇ ਹੋ ਤਾਂ ਅਲਾਰਮ ਕੰਪਨੀ ਦੇ ਨਾਲ ਪਹਿਲਾਂ ਸੰਪਰਕ ਕੀਤੇ ਬਿਨਾਂ ਅਤੇ ਸਿਸਟਮ ਦੀ ਜਾਂਚ ਕੀਤੇ ਬਿਨਾਂ ਸਿਸਟਮ ਦੇ ਨਾਲ ਪ੍ਰਯੋਗ ਨਾ ਕਰੋ। ਇਹ ਕਾਨੂੰਨ ਲਾਗੂ ਕਰਨ ਵਾਲੇ ਵਿਅਕਤੀਆਂ ਨੂੰ ਬਿਨਾਂ ਜ਼ਰੂਰਤ ਉਸ ਸਥਾਨ ਤੇ ਭੇਜੇ ਜਾਣ ਤੋਂ ਰੋਕੇਗਾ।
ਜੇਕਰ ਤੁਹਾਨੂੰ ਸਿਸਟਮ ਦੇ ਸੰਚਾਲਨ ਵਿੱਚ ਮਦਦ ਦੀ ਜ਼ਰੂਰਤ ਹੈ, ਤਾਂ ਹਿਦਾਇਤਾਂ ਲਈ ਆਪਣੀ ਪ੍ਰਬੰਧਨ ਕੰਪਨੀ ਜਾਂ ਅਲਾਰਮ ਕੰਪਨੀ ਨਾਲ ਸੰਪਰਕ ਕਰੋ। ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਸੀਂ ਸਿਸਟਮ ਦੇ ਸਾਰੇ ਕੰਮ ਕਰਨ ਦੇ ਤਰੀਕਿਆਂ ਅਤੇ ਨਿਗਰਾਨੀ ਕੰਪਨੀ ਦੀ ਉਨ੍ਹਾਂ ਸਾਰੀਆਂ ਜ਼ਰੂਰਤਾਂ ਨੂੰ ਸਮਝਦੇ ਹੋ ਜਿਨ੍ਹਾਂ ਦਾ ਤੁਹਾਨੂੰ ਉਸ ਹਾਲਤ ਵਿੱਚ ਪਾਲਣ ਕਰਨਾ ਹੋਵੇਗਾ, ਜੇਕਰ ਤੁਹਾਡਾ ਸਿਗਨਲ ਸਕ੍ਰਿਯ ਹੋ ਜਾਂਦਾ ਹੈ।
ਆਪਣੇ ਸਿਸਟਮ ਨੂੰ ਲੈਸ ਕਰਨ ਅਤੇ ਆਪਣੇ ਅਪਾਰਟਮੈਂਟ ਤੋਂ ਨਿਕਲਣ ਤੋਂ ਪਹਿਲਾਂ, ਇਨ੍ਹਾਂ ਕਦਮਾਂ ਦਾ ਪਾਲਣ ਕਰੋ:
ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿਓ, ਅਤੇ ਇਹ ਯਕੀਨੀ ਬਣਾਓ ਕਿ ਮੋਸ਼ਨ ਸੈਂਸਰ ਦੁਆਰਾ ਸੁਰੱਖਿਅਤ ਕੀਤੇ ਗਏ ਖੇਤਰਾਂ ਵਿੱਚ ਕੋਈ ਗੁਬਾਰੇ (ਵਿਸ਼ੇਸ਼ ਰੂਪ ਵਿੱਚ ਮਾਈਲਰ) ਛੁੱਟੀਆਂ ਦੀ ਸਜਾਵਟ, ਹੀਟਰ ਜਾਂ ਪਾਲਤੂ ਜਾਨਵਾਰ ਨਹੀਂ ਹਨ।
ਤੁਹਾਨੂੰ ਆਪਣੀ ਸੰਪੱਤੀ ਤੋਂ ਨਿਕਲਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਲਈ ਕੁਝ ਸਮੇਂ ਉਡੀਕ ਕਰਨੀ ਚਾਹੀਦੀ ਹੈ ਕਿ ਤੁਸੀਂ ਬਾਹਰ ਨਿਕਲਣ ਦਾ ਕੋਡ ਸਹੀ ਢੰਗ ਨਾਲ ਦਰਜ ਕੀਤਾ ਹੈ ਅਤੇ ਅਲਾਰਮ ਨੂੰ ਬੰਦ (ਸਾਈਟ ਆਫ਼) ਨਹੀਂ ਕੀਤਾ ਹੈ।
ਜੇਕਰ ਤੁਸੀਂ ਬਾਹਰ ਨਿਕਲਣ ਦੇ ਸਮੇਂ ਅਲਾਰਮ ਨੂੰ ਬੰਦ ਸੇਟ ਕਰ ਦਿੱਤਾ ਹੈ ਤਾਂ ਕਾਨੂੰਨ ਲਾਗੂ ਕਾਰਨ ਵਾਲੇ ਵਿਅਕਤੀ ਦੇ ਪ੍ਰੇਸ਼ਣ ਤੋਂ ਬਚਣ ਦੇ ਲਈ ਉਸ ਪ੍ਰਕਿਰਿਆ ਦਾ ਪਾਲਣ ਕਰੋ ਜੋ ਅਲਾਰਮ ਕੰਪਨੀ ਨੇ ਤੁਹਾਨੂੰ ਅਲਾਰਮ ਨੂੰ ਸਕ੍ਰਿਯ ਕਰਦੇ ਸਮੇਂ ਦਿੱਤਾ ਸੀ।
ਇਸ ਗੱਲ ਦਾ ਪਤਾ ਲਗਾਓ ਕਿ ਕੀਟਨਾਸ਼ਕ ਦਾ ਛਿੜਕਾਓ ਕਰਵਾਉਣ ਦੇ ਲਈ ਨਿਯਮਿਤ ਅਪਾਰਟਮੈਂਟ ਰੱਖਰਖਾਓ ਦੇ ਲਈ ਕੀ ਤੁਸੀਂ ਸਮੇਂ ਨਿਰਧਾਰਤ ਕਰ ਸਕਦੇ ਹੋ ਜਾਂ ਕਰਮੀਆਂ ਦੁਆਰਾ ਅਪਾਰਟਮੈਂਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਗਲਤ ਅਲਾਰਮ ਪ੍ਰੇਸ਼ਣ ਤੋਂ ਬਚਣ ਦੇ ਲਈ ਸਾਈਟ ਪ੍ਰਬੰਧਕ ਨੂੰ ਅਲਾਰਮ ਦਾ ਕੋਡ ਦੇ ਸਕਦੇ ਹੋ।
ਜੇਕਰ ਤੁਹਾਡੇ ਕੋਈ ਸਵਾਲ ਹਨ, ਜਾਂ ਗਲਤ ਅਲਾਰਮ ਦੀ ਰੋਕਥਾਮ ਤੇ ਤੁਸੀਂ ਵਾਧੂ ਜਾਣਕਾਰੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ 780-421-3410 ਤੇ ਅਲਾਰਮ ਉਪਨਿਯਮ ਪ੍ਰਸ਼ਾਸਕ (Alarm Bylaw Administrator) ਨੂੰ ਕਾਲ ਕਰੋ